ਏਪ ਤੋਂ ਮਨੁੱਖ ਤੱਕ • ਜਾਰਜ ਥਾਮਸਨ

aep ton manukh

ਮਨੁੱਖ ਜਾਨਵਰਾਂ ਦੀ ਸਭ ਤੋਂ ਉੱਚੀ ਕੋਟੀ (Order), ਸਰਵਉੱਚ-ਥਣਧਾਰੀ ਜੀਵਾਂ ਵਿੱਚੋਂ ਇੱਕ ਹੈ, ਜਿਸ ਵਿੱਚ ਉਸ ਤੋਂ ਬਿਨਾਂ ਪੂਛ-ਰਹਿਤ ਏਪ ਅਤੇ ਬਾਂਦਰ ਆਉਂਦੇ ਹਨ। ਥਣਧਾਰੀ ਜੀਵਾਂ ਦੀਆਂ ਦੂਜੀਆਂ ਕੋਟੀਆਂ ਹਨ – ਕਾਰਨੀਵੋਰਾ (ਮਾਸਾਹਾਰੀ ਜੀਵ) ਜਿਸ ਵਿੱਚ ਕੁੱਤਾ ਤੇ ਬਿੱਲੀ ਵੀ ਸ਼ਾਮਲ ਹਨ ਅਤੇ ਖੁਰਦਾਰ ਜੀਵ (ਅੰਗੂਲੇਟਸ) ਜਿਸ ਵਿੱਚ ਘੋੜੇ ਤੇ ਮਵੇਸ਼ੀ ਵੀ ਆਉਂਦੇ ਹਨ। ਸਭ ਤੋਂ ਮੁੱਢਲੇ ਥਣਧਾਰੀ ਜੀਵ ਦਰੱਖਤਾਂ ਉੱਤੇ ਰਹਿੰਦੇ ਸਨ। ਖੁਦ ਨੂੰ ਧਰਤੀ ਉੱਤੇ ਰਹਿਣ ਲਈ ਵੱਖ-ਵੱਖ ਤਰੀਕਿਆਂ ਨਾਲ਼ ਢਾਲ਼ ਲੈਣ ਦੇ ਅਮਲ ਰਾਹੀਂ ਇਹਨਾਂ ਪੂਰਵਜਾਂ ਤੋਂ ਖੁਰਦਾਰ ਜੀਵਾਂ ਅਤੇ ਮਾਸਾਹਾਰੀ ਜੀਵਾਂ ਦੀਆਂ ਦੋ ਸ਼ਾਖਾਵਾਂ ਅਲੱਗ ਹੋਈਆਂ। ਆਪਣੀਆਂ ਲੱਤਾਂ ਦੀਆਂ ਮਹੀਨ ਹਰਕਤਾਂ ਕਰ ਸਕਣ ਦੀ ਸਮਰੱਥਾ ਨੂੰ ਤਿਆਗਦੇ ਹੋਏ ਉਹਨਾਂ ਨੇ ਮਜਬੂਤੀ ਨਾਲ਼ ਖੜੇ ਹੋਣਾ ਤੇ ਚਾਰੇ ਲੱਤਾਂ ਉੱਤੇ ਤੇਜ਼ੀ ਨਾਲ਼ ਚੱਲ-ਫਿਰ ਸਕਣਾ ਸਿੱਖਿਆ ਅਤੇ ਨਾਲ਼ ਹੀ ਉਹਨਾਂ ਨੇ ਹਮਲੇ ਤੇ ਰੱਖਿਆ ਲਈ ਕਈ ਸਾਰੇ ਅੰਗ ਜਿਵੇਂ ਸਿੰਗ, ਖੁਰ, ਕੰਡੇ, ਹੁੱਡ ਜਾਂ ਲੰਮੇ ਦੰਦ, ਘਾਹ ਖਾਣ ਜਾਂ ਮਾਸ ਪਾੜਨ ਲਈ ਦੰਦ ਅਤੇ ਲੰਮੀ ਦੂਰੀ ਤੋਂ ਗੰਧ ਪਛਾਣਨ ਲਈ ਲੰਮੀਆਂ ਨਾਸਾਂ ਵਿਕਸਤ ਕਰ ਲਈਆਂ। ਇਸੇ ਦੌਰਾਨ, ਇੱਕ ਹੋਰ ਸਮੂਹ, ਉਚੇਰੇ-ਥਣਧਾਰੀਆਂ ਦਾ ਪੂਰਵਜ, ਦਰੱਖਤਾਂ ਉੱਤੇ ਰਹਿੰਦਾ ਰਿਹਾ ਅਤੇ ਇਸ ਲਈ ਉਸਨੇ ਮੁੱਢਲੇ ਥਣਧਾਰੀਆਂ ਦੀ ਸਮੁੱਚੀ ਸਰੀਰਕ ਬਣਤਰ ਨੂੰ ਬਚਾਈ ਰੱਖਿਆ। ਉਹਨਾਂ ਦੀਆਂ ਜੀਵਨ ਹਾਲਤਾਂ ਵਿੱਚ ਤੇਜ ਸੁੰਘਣ ਸ਼ਕਤੀ ਦੀ ਥਾਂ ਚੰਗੀ ਨਜ਼ਰ, ਤੇਜ ਦੌੜ ਤੇ ਸਰੀਰਕ ਮਜਬੂਤੀ ਦੀ ਥਾਂ ਫੁਰਤੀਲਾਪਣ ਅਤੇ ਹੁਸ਼ਿਆਰੀ ਚਾਹੀਦੀ ਸੀ ਅਤੇ ਫਲਾਂ ਤੇ ਪੱਤਿਆਂ ਦੇ ਉਹਨਾਂ ਦੀ ਭੋਜਨ ਸਮੱਗਰੀ ਹੋਣ ਕਰਕੇ ਉਹਨਾਂ ਦੇ ਦੰਦਾਂ ਉੱਤੇ ਕੋਈ ਵਿਸ਼ੇਸ਼ ਤਬਦੀਲੀ ਲਈ ਦਬਾ ਨਹੀਂ ਬਣਿਆ। ਨਾਸਾਂ ਛੋਟੀਆਂ ਹੋ ਗਈਆਂ ਜਦਕਿ ਅੱਖਾਂ ਨੇ ਮੁਕੰਮਲ ਤ੍ਰਿਵਿਮੀ (Stereoscopic) ਨਜ਼ਰ ਵਿਕਸਤ ਕਰ ਲਈ। ਨਹੁੰਦਰਾਂ ਬਹੁਤ ਸੰਵੇਦਨਸ਼ੀਲ ਮਾਸ ਉੱਤੇ ਟਿਕੇ ਸਪਾਟ ਨਹੁੰਆਂ ਤੱਕ ਸੁੰਗੜ ਗਈਆਂ; ਉਂਗਲਾਂ ਵਧੇਰੇ ਲਚਕਦਾਰ ਹੋ ਗਈਆਂ ਜਿੰਨ੍ਹਾਂ ‘ਚੋਂ ਅੰਗੂਠਾ ਤੇ ਪੈਰ ਦਾ ਅੰਗੂਠਾ ਦੂਜੀਆਂ ਉਂਗਲਾਂ ਤੋਂ ਉਲਟੀ ਦਿਸ਼ਾ ਵਿੱਚ ਵਧਣ ਲੱਗੇ ਤਾਂ ਕਿ ਉਹਨਾਂ ਨਾਲ ਛੋਟੀਆਂ ਚੀਜ਼ਾਂ ਨੂੰ ਫੜਨ ਤੇ ਕੰਮ ਲੈਣ ਦੇ ਕਾਬਲ ਬਣ ਸਕਣ; ਅਤੇ ਅੰਤ ਵਿੱਚ, ਇਹਨਾਂ ਵਿਕਾਸਾਂ ਕਾਰਨ ਦਿਮਾਗ਼ ਅਕਾਰ ਪੱਖੋਂ ਵਧੇਰੇ ਵੱਡਾ ਅਤੇ ਗੁੰਝਲਦਾਰ ਬਣਦਾ ਗਿਆ। ਕਿਉਂਕਿ ਦਿਮਾਗ਼ ਦਾ ਕੰਮ ਸਰੀਰ ਦੇ ਦੂਜੇ ਅੰਗਾਂ ਨੂੰ ਉਹਨਾਂ ਦੇ ਬਾਹਰੀ ਜਗਤ ਨਾਲ਼ ਸੰਪਰਕ ਦੌਰਾਨ ਕੰਟਰੋਲ ਕਰਨਾ ਹੈ, ਇਸ ਲਈ ਇਹੀ ਇੱਕ ਅਜਿਹਾ ਅੰਗ ਹੈ ਜਿਸਦਾ ਵਾਧਾ ਇੱਕੋ ਕੰਮ ਵਿੱਚ ਵਧੇਰੇ ਮੁਹਾਰਤ ਹਾਸਲ ਕਰ ਜਾਣ ਦੇ ਖਤਰੇ ਤੋਂ ਬਚਿਆ ਰਹਿੰਦਾ ਹੈ। ਇਸ ਤਰ੍ਹਾਂ ਉਚੇਰੇ-ਥਣਧਾਰੀ ਕੁੱਝ ਇਸ ਤਰੀਕੇ ਨਾਲ਼ ਵਿਗਸਤ ਹੋਏ ਕਿ ਉਹਨਾਂ ਨੇ ਖੁਦ ਨੂੰ ਘੱਟ ਨਹੀਂ ਸਗੋਂ ਵਧੇਰੇ ਅਨੁਕੂਲ ਕਰ ਲਿਆ।… 

ਪੂਰਾ ਪਡ਼ਨ ਲਈ ਕਲਿਕ ਕਰੋ…

“ਪ੍ਰਤੀਬੱਧ”, ਅੰਕ 21, ਫਰਵਰੀ 2014 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s