ਕਾਰਲ ਮਾਰਕਸ ਅਤੇ ਸੰਸਾਰ ਸਾਹਿਤ • ਐੱਸ. ਐੱਸ. ਫਰੈਵਰ

Yuri Podlyaski - Portrait of Masha Surtukova Reading

“ਕਿਤਾਬਾਂ ਮੇਰੇ ਦਿਮਾਗ਼ ਦਾ ਸੰਦ ਹਨ, ਕੋਈ ਸੁੱਖ-ਭੋਗ ਦੀ ਸਮੱਗਰੀ ਨਹੀਂ। ਉਹ ਕਿਹਾ ਕਰਦੇ ਸਨ ਕਿ ਕਿਤਾਬਾਂ ਮੇਰੀਆਂ ਗੁਲਾਮ ਹਨ ਅਤੇ ਉਹਨਾਂ ਨੂੰ ਉਸ ਤਰ੍ਹਾਂ ਹੀ ਮੇਰੀ ਸੇਵਾ ਕਰਨੀ ਹੋਵੇਗੀ ਜਿਵੇਂ ਮੈਂ ਚਾਹੁੰਦਾ ਹਾਂ।” (ਪਾਲ ਲਫਾਰਗ-ਮੇਟੇਕ 24)
 

ਮਾਰਕਸ ਨੇ ਨਾ ਤਾਂ ਸਹੁਜ-ਸ਼ਾਸਤਰ ‘ਤੇ ਕੋਈ ਪੂਰਾ ਗ੍ਰੰਥ ਲਿਖਿਆ ਅਤੇ ਨਾ ਹੀ ਕੋਈ ਰਸਮੀ ਤਰੀਕੇ ਨਾਲ਼ ਸਾਹਿਤ ਅਲੋਚਨਾ ਦਾ ਕੋਈ ਤਰਤੀਬਬੱਧ ਲੇਖ ਹੀ ਲਿਖਿਆ ਹੈ। ਸੂਈ ਦੇ ਮਿਸਟਰੀਜ਼ ਆਫ਼ ਪੈਰਿਸ ਨਾਲ਼ ਸਬੰਧਿਤ ਉਹਨਾਂ ਦਾ ਵਿਸ਼ਲੇਸ਼ਣ ਲੋਕਾਂ ਦੇ ਸਾਹਮਣੇ ਉਦੋਂ ਆਇਆ ਜਦੋਂ ਉਹਨਾਂ ਨੇ ਸੇਲਿਗਾ ਅਤੇ ਬਰੂਨੋ ਬਾਵੇਰ ਦੇ ਨੌਜਵਾਨ ਹੇਗੇਲਵਾਦੀ ਚੇਲਿਆਂ ਦੀ ਪੋਲ ਖੋਲ੍ਹੀ ਅਤੇ ਫ੍ਰਾਂਜ ਵਾਨ ਸਿਕਿੰਗਨ ‘ਤੇ ਉਹਨਾਂ ਦੇ ਵਿਚਾਰ ਇੱਕ ਨਿੱਜੀ ਚਿੱਠੀ ਵਿੱਚ ਪ੍ਰਗਟ ਹੋਏ। ਫਿਰ ਵੀ ਸ਼ੁਰੂ ਤੋਂ ਸਾਹਿਤ ਵਿੱਚ ਉਹ ਗੰਭੀਰ ਰੁਚੀ ਦਿਖਾਉਂਦੇ ਹਨ, ਜੋ ਕਦੇ ਘਟਦੀ ਨਹੀਂ ਅਤੇ ਜਿਸ ਕਾਰਨ ਉਹ ਅਨੇਕ ਸਾਰਥਕ ਅਲੋਚਨਾਵਾਂ, ਪ੍ਰਸੰਗ ਅਤੇ ਉਦਾਹਰਣਾਂ ਪੇਸ਼ ਕਰਦੇ ਹਨ। ਸਾਹਿਤ ਉਹਨਾਂ ਦੇ ਨਿੱਜੀ ਜੀਵਨ ਅਤੇ ਨਿੱਜੀ ਸਰਗਰਮੀ ਦਾ ਗਹਿਣਾ ਬਣ ਜਾਂਦਾ ਹੈ, ਉਹਨਾਂ ਦਾ ਖੋਜ-ਲੇਖ ਸਾਹਿਤਕ ਰਚਨਾਵਾਂ ਦੇ ਹਵਾਲਿਆਂ ਨਾਲ਼ ਭਰਿਆ ਪਿਆ ਹੈ। ਪੱਤਰਕਾਰ ਦੇ ਰੂਪ ਵਿੱਚ ਸਾਹਿਤ ਉਹਨਾਂ ਦੀਆਂ ਮੁੱਢਲੀਆਂ ਜੱਦੋ-ਜਹਿਦਾਂ ਦਾ ਤਾਕਤਵਰ ਹਥਿਆਰ ਬਣ ਜਾਂਦਾ ਹੈ, ਉਹਨਾਂ ਦਾ ਆਪਣਾ ਸੰਸਾਰ ਨਜ਼ਰੀਆ ਹੇਗੇਲ ਅਤੇ ਫਿਊਰਬਾਖ਼ ਦੇ ਮੁੱਢਲੇ ਮਿਸ਼ਰਣ ਤੋਂ ਜਨਮ ਲੈਂਦਾ ਦਿਖਾਈ ਦਿੰਦਾ ਹੈ, ਆਪਣੇ ਨਵੇਂ ਵਿਚਾਰਾਂ ਦੀ ਪੁਸ਼ਟੀ ਅਤੇ ਪੇਸ਼ਕਾਰੀ ਲਈ ਉਹ ਸਾਹਿਤ ਦੀ ਮਦਦ ਲੈਂਦੇ ਹਨ ਅਤੇ ਇਹ ਮਹਿਸੂਸ ਕਰਦੇ ਸਨ ਕਿ ਅੱਗੇ ਚੱਲ ਕੇ ਜਿਸ ਚਿੰਤਨ-ਪ੍ਰਬੰਧ ਦੀ ਉਹਨਾਂ ਉਸਾਰੀ ਕੀਤੀ, ਉਹ ਸਾਹਿਤ ਅਤੇ ਹੋਰ ਕਲਾਵਾਂ ਨੂੰ ਯੋਗ ਥਾਂ ਨਾ ਦੇਣ ‘ਤੇ ਅਧੂਰਾ ਰਹਿ ਜਾਂਦਾ। ਇਸਦੇ ਨਾਲ਼ ਹੀ ਬੁਢਾਪੇ ਦੇ ਦਿਨਾਂ ਵਿੱਚ ਅਧਿਆਤਮਕ ਤਾਕਤ, ਮਨੋਰੰਜਨ, ਖੁਸ਼ੀ ਦੀ ਸਮੱਗਰੀ ਅਤੇ ਬਹਿਸ ਦੇ ਸੰਦ ਪ੍ਰਾਪਤ ਕਰਨ ਲਈ ਉਹ ਵਾਰ-ਵਾਰ ਸਾਹਿਤਕ ਰਚਨਾਵਾਂ ਵੱਲ ਪਰਤਦੇ ਹਨ। ਪੁਰਾਣੇ ਯੁੱਗ ਦੇ ਕਲਾਸਿਕ ਸਾਹਿਤ ਵਿੱਚ, ਮੱਧ ਯੁੱਗ ਤੋਂ ਗੇਟੇ ਦੇ ਯੁੱਗ ਤੱਕ ਦੇ ਜਰਮਨ ਸਾਹਿਤ ਵਿੱਚ, ਦਾਂਤੇ, ਬੋਆਰਦੋ, ਤਾਸੋ, ਸਰਵਾਨਤੀਸ, ਸ਼ੇਕਸਪੀਅਰ ਦੀ ਦੁਨੀਆਂ ਵਿੱਚ, ਅਠਾਰ੍ਹਵੀਂ ਤੇ ਉਨੀਂਵੀਂ ਸਦੀ ਦੇ ਫਰਾਂਸੀਸੀ ਅਤੇ ਅੰਗਰੇਜ਼ੀ ਗਦ-ਕਥਾ ਸਾਹਿਤ ਵਿੱਚ ਉਹ ਰੁੱਝੇ ਰਹਿੰਦੇ ਸਨ। ਇਸ ਤੋਂ ਬਿਨਾਂ ਉਹ ‘ਹਾਇਨੇ’ ਵਰਗੀ ਹਰ ਉਸ ਸਮਕਾਲੀ ਕਵਿਤਾ ਵਿੱਚ ਰੁਚੀ ਲੈਂਦੇ ਸਨ ਜੋ ਰਵਾਇਤੀ ਖਾਸ ਹੱਕਾਂ ਪ੍ਰਤੀ ਬਣੇ ਆਦਰਭਾਵ ਨੂੰ ਕਮਜ਼ੋਰ ਕਰਨ ਵਿੱਚ ਅਤੇ ਸਮਾਜਿਕ ਰੂਪ ਵਿੱਚ ਜ਼ਿਆਦਾ ਨਿਆਂਪੂਰਨ ਭਵਿੱਖ ਪ੍ਰਤੀ ਆਸਾਂ ਜਗਾਉਣ ਵਿੱਚ ਮਦਦ ਕਰਦੀ ਸੀ। ਨਿਰਸੰਦੇਹ, ਕੁੱਲ ਮਿਲ਼ਾ ਕੇ ਉਹਨਾਂ ਦੀ ਨਜ਼ਰ ਵਰਤਮਾਨ ਦੀ ਬਜਾਏ ਅਤੀਤ ‘ਤੇ, ਆਪਣੇ ਸਮਕਾਲੀ ਲੇਖਕਾਂ ਦੀ ਬਜਾਏ ਏਸਿਕਲਸ, ਦਾਂਤੇ ਅਤੇ ਸ਼ੇਕਸਪੀਅਰ ‘ਤੇ ਜ਼ਿਆਦਾ ਟਿਕਦੀ ਸੀ। ਹੋਰ ਮਾਮਲਿਆਂ ਦੀ ਤਰ੍ਹਾਂ ਇਹਨਾਂ ਵਿੱਚ ਵੀ ਉਹਨਾਂ ਦੇ ਬਾਅਦ ਦੇ ਵਿਆਖਿਆਕਾਰ ਲੁਕਾਚ ਨੇ ਆਪਣੇ ਅਧਿਆਪਕ ਦੀ ਹੀ ਨਕਲ ਕੀਤੀ ਹੈ।…

ਪੂਰਾ ਪਡ਼ਨ ਲਈ ਕਲਿਕ ਕਰੋ…

“ਪ੍ਰਤੀਬੱਧ”, ਅੰਕ 21, ਫਰਵਰੀ 2014 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s