ਭਾਰਤ ਦਾ ਸ਼ੁਰੂਆਤੀ ਇਤਿਹਾਸ ਅਤੇ ਦਮੋਦਰ ਧਰਮਾਂਨੰਦ ਕੋਸੰਬੀ ਦੀ ਵਿਰਾਸਤ • ਰੋਮਿਲਾ ਥਾਪਰ

bharat de suruati

ਕੋਸੰਬੀ ਨਾਲ਼ ਮੇਰੀ ਪਹਿਲੀ ਮੁਲਾਕਾਤ ਪੰਜਾਹ ਸਾਲ ਪਹਿਲਾਂ ਹੋਈ ਸੀ। 1956 ‘ਚ ਮੈਂ ਲੰਡਨ ਯੂਨੀਵਰਿਸਟੀ ਦੇ ਸਕੂਲ ਆਫ਼ ਓਰੀਐਂਟਲ ਐਂਡ ਅਫਰੀਕਨ ਸਟੱਡੀਜ਼  ਵਿੱਚ ਪੀ.ਐੱਚ.ਡੀ. ਦੀ ਵਿਦਿਆਰਥਣ ਸੀ ਅਤੇ ਅਸ਼ੋਕ ਮੌਰੀਆ ‘ਤੇ ਖੋਜ ਕਰ ਰਹੀ ਸੀ। ਮੇਰੇ ਨਿਗਰਾਨ ਏ. ਐੱਲ. ਬਾਸ਼ਮ ਨੇ ਇੱਕ ਦਿਨ ਐਲਾਨ ਕੀਤਾ ਕਿ ਉਹਨਾਂ ਕੋਸੰਬੀ ਨੂੰ ਹਿੰਦੂ ਧਰਮ ‘ਤੇ ਭਾਸ਼ਣ ਦੇਣ ਲਈ ਸੱਦਿਆ ਹੈ। ਅਸੀਂ ਪਹਿਲਾਂ ਉਹਨਾਂ ਦੇ ਇੱਕ-ਅੱਧ ਲੇਖ ਪੜ੍ਹੇ ਹੋਏ ਸਨ, ਪਰ ਉਹਨਾਂ ਦੀ ਕਿਤਾਬ ਐਨ ਇੰਟਰੋਡਕਸ਼ਨ ਟੂ ਦੀ ਸਟੱਡੀ ਆਫ਼ ਇੰਡੀਅਨ ਹਿਸਟਰੀ  ਉਸੇ ਸਾਲ ਦੇ ਅੰਤ ਵਿੱਚ ਪ੍ਰਕਾਸ਼ਿਤ ਹੋਣ ਵਾਲ਼ੀ ਸੀ।  ਅਸੀਂ ਮੰਨ ਕੇ ਚੱਲ ਰਹੇ ਸੀ ਕਿ ਉਹਨਾਂ ਦਾ ਪਹਿਲਾ ਭਾਸ਼ਣ ਰਿਗਵੇਦ ਬਾਰੇ ਹੋਵੇਗਾ ਕਿਉਂਕਿ ਆਮ ਤੌਰ ‘ਤੇ ਵਿਦਵਾਨ ਅਜਿਹਾ ਹੀ ਕਰਦੇ ਹਨ, ਪਰ ਅਜਿਹਾ ਨਹੀਂ ਹੋਇਆ। ਉਹਨਾਂ ਬੱਚਿਆਂ ਦੇ ਨਾਮਕਰਣ ਸੰਸਕਾਰ ਨਾਲ਼ ਜੁੜੇ ਕਰਮਕਾਂਡਾਂ ਦੀ ਸਲਾਈਡ ਦਿਖਾਈ ਜਿਸ ਵਿੱਚ ਘਰਾਂ ‘ਚ ਵਰਤੇ ਜਾਂਦੇ ਘੋਟਣੇ ਨੂੰ ਬੱਚੇ ਦੇ ਕੱਪੜੇ ਵਿੱਚ ਲਪੇਟ ਕੇ ਉਸਦੇ ਪੰਘੂੜੇ ਵਿੱਚ ਰੱਖਿਆ ਜਾਂਦਾ ਹੈ। ਕੋਸੰਬੀ ਨੇ ਇਸ ਸੰਸਕਾਰ ਦੀ ਜੋ ਵਿਆਖਿਆ ਕੀਤੀ ਉਹ ਕਈ ਪੱਖਾਂ ਨੂੰ ਖੋਲ੍ਹਦੀ ਸੀ : ਬੱਚੇ ਨੂੰ ਆਸ਼ੀਰਵਾਦ ਦਿੱਤਾ ਜਾਣਾ ਅਤੇ ਉਸ ਅੰਦਰ ਸ਼ਕਤੀ ਦਾ ਸੰਚਾਰ ਕਰਨਾ, ਪੂਰਵ-ਇਤਿਹਾਸਕ ਸਮਾਜਾਂ ਦੀਆਂ ਹਾਲਤਾਂ, ਮਾਤਰੀ ਅਧਿਕਾਰਾਂ ਦੇ ਸਿਧਾਂਤ ਅਤੇ ਪ੍ਰਜਨਣ ਨਾਲ਼ ਜੁੜੇ ਕਰਮਕਾਂਡ। ਉਹਨਾਂ ਦੱਸਿਆ ਕਿ ਹਿੰਦੂ ਧਰਮ ਦਾ ਸ੍ਰੋਤ ਅਜਿਹੇ ਵਿਚਾਰਾਂ ਅਤੇ ਕਰਮਕਾਂਡਾਂ ਵਿੱਚ ਪਿਆ ਹੈ।  ਉਹਨਾਂ ਦੱਸਿਆ ਕਿ ਧਰਮ ਮਹਿਜ਼ ਆਸਥਾ ਦਾ ਮਾਮਲਾ ਹੀ ਨਹੀਂ ਸਗੋਂ ਇਸਤੋਂ ਕਿਤੇ ਵਧੇਰੇ ਉਸ ਸਮਾਜ ਦੁਆਰਾ ਸਮਾਜਿਕ ਮਾਨਤਾਵਾਂ ਦੇ ਰੂਪ ‘ਚ ਘੜੇ ਗਏ ਕਰਮਕਾਂਡਾਂ…ਦਾ ਮਸਲਾ ਹੈ।…

(ਪੂਰਾ ਪਡ਼ਨ ਲਈ ਕਲਿਕ ਕਰੋ)

“ਪ੍ਰਤੀਬੱਧ”, ਅੰਕ 21, ਫਰਵਰੀ 2014 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s