ਜਾਤ, ਜਮਾਤ ਅਤੇ ਪਛਾਣਵਾਦੀ ਸਿਆਸਤ -ਸ਼ਿਵਾਨੀ

caste 3

ਜਿਸ ਨੂੰ ਪਛਾਣਵਾਦੀ ਸਿਆਸਤ ਜਾਂ ਪਛਾਣ ਦੀ ਸਿਆਸਤ  ਕਿਹਾ ਜਾਂਦਾ ਹੈ, ਉਸ ਦੀ ਸ਼ੁਰੂਆਤ ਵੱਡੀ ਪੱਧਰ ‘ਤੇ 1980 ਦੇ ਦਹਾਕੇ ਵਿੱਚ ਦੇਖੀ ਜਾ ਸਕਦੀ ਹੈ। ਇਸ ਦੇ ਕੇਂਦਰ ਵਿੱਚ ਜਿਹਾ ਕਿ ਇਸ ਦੇ ਨਾਂ ਤੋਂ ਹੀ ਸਾਫ਼ ਹੈ, ਪਛਾਣ ਦਾ ਸੰਕਲਪ ਹੈ। ਸਮਾਜਸ਼ਾਸਤਰੀ ਜਾਂ ਸਮਾਜਕ ਨਰਸ਼ਾਸਤਰੀ ਅਰਥਾਂ ਵਿੱਚ ‘ਪਛਾਣ’ ਆਚਰਣ ਸਬੰਧੀ ਅਤੇ ਵਿਅਕਤੀਗਤ ਵਿਸ਼ੇਸ਼ਤਾਵਾਂ ਦਾ ਉਹ ਸਮੁੱਚ ਹੈ ਜਿਹੜਾ ਕਿਸੇ ਵੀ ਵਿਅਕਤੀ ਨੂੰ ਇੱਕ ਸਮੂਹ ਦੇ ਮੈਂਬਰ ਵਜੋਂ ਪਛਾਣ ਦਿੰਦਾ ਹੈ। ਇਹ ਪਛਾਣ ਜਾਤ, ਲਿੰਗ, ਧਾਰਮਿਕ ਫਿਰਕੇ, ਨਸਲ ਆਦਿ ਬਾਹਰਮੁਖੀ ਸਮਾਜਕ ਕਿਸਮਾਂ ਦੁਆਰਾ ਤੈਅ ਹੁੰਦੀ ਹੈ ਅਤੇ ਆਮ ਤੌਰ ‘ਤੇ ਸਾਪੇਖਕ ਰੂਪ ਵਿੱਚ ਸਥਿਰ, ਟਿਕੀ ਹੋਈ ਅਤੇ ਸੁਭਾਵਕ ਰੂਪ ਤੋਂ ਪ੍ਰਦਾਨ ਮੰਨੀ ਜਾਂਦੀ ਹੈ। ਪਛਾਣਾਵਾਦੀ ਸਿਆਸਤ ਦਾ ਸ਼ੁਰੂਆਤੀ ਨੁਕਤਾ ਪਛਾਣ ਦੀ ਇਹੀ ਪ੍ਰੀਭਾਸ਼ਾ ਹੈ। ਪਰ ਇਹ ਇੱਕ ਸਮੂਹਕ ਵਰਤਾਰੇ ਵਜੋਂ ਕਿਸੇ ਇੱਕ ਪਛਾਣ ਦੀ ਗੱਲ ਨਹੀਂ ਕਰਦੀ, ਸਗੋਂ ਕਈ ਸਾਰੀਆਂ ਵਿਖੰਡਤ ਪਛਾਣਾਂ ‘ਤੇ ਜ਼ੋਰ ਦਿੰਦੀ ਹੈ। ਪਛਾਣਾਂ ਦਾ ਵਿਖੰਡੀਕਰਣ ਨਾ ਸਿਰਫ਼ ਮਨੁੱਖ ਦੀ ਸ਼ਖਸੀਅਤ ਦੇ ਪੱਧਰ ‘ਤੇ ਹੁੰਦਾ ਹੈ, ਸਗੋਂ ਸੰਪੂਰਣ ਸਮਾਜ ਦੇ ਪੱਧਰ ‘ਤੇ ਵੀ ਕੀਤਾ ਜਾਂਦਾ ਹੈ। ਇੱਕ ਜਮਾਤੀ ਸਮਾਜ ਵਿੱਚ ਕਿਸੇ ਵੀ ਮਨੁੱਖ ਦੀਆਂ ਬਹੁਪੱਧਰੀ ਪਛਾਣਾਂ ਹੁੰਦੀਆਂ ਹਨ। ਹਰ ਮਨੁੱਖ ਦੀ ਕੋਈ ਜਾਤ, ਭਾਸ਼ਾ, ਖੇਤਰ, ਕੌਮੀਅਤ ਦੀ ਪਛਾਣ ਹੁੰਦੀ ਹੈ। ਪਛਾਣਵਾਦੀ ਸਿਆਸਤ ਇਨ੍ਹਾਂ ਸਾਰੀਆਂ ਪਛਾਣਾਂ ਨੂੰ ਉਭਾਰਦੀ ਹੈ ਅਤੇ ਇਨ੍ਹਾਂ ਦਾ ਸਾਰਕਰਨ (ਏਸੈਸ਼ੀਅਲਾਈਜ਼ੇਸ਼ਨ) ਕਰਦੀ ਹੈ। ਇੱਕ ਪਛਾਣ (ਜਿਸ ਨੂੰ ਸ਼ੁੱਧ ਅਰਥਾਂ ਵਿੱਚ ਪਛਾਣ ਕਿਹਾ ਵੀ ਨਹੀਂ ਜਾ ਸਕਦਾ) ਜਿਸ ਦਾ ਇਹ ਸਿਆਸਤ ਜ਼ਿਕਰ ਤੱਕ ਨਹੀਂ ਕਰਦੀ, ਉਹ ਹੈ ਜਮਾਤੀ ਪਛਾਣ। ਜਮਾਤੀ ਪਛਾਣ ਕੁਦਰਤੀ ਰੂਪ, ਨਸਲੀ, ਖੇਤਰੀ, ਜਾਂ ਭਾਸ਼ਾਈ ਰੂਪ ਤੋਂ ਪ੍ਰਦਾਨ ਨਹੀਂ ਹੁੰਦੀ। ਜਮਾਤੀ ਪਛਾਣ ਸਮਾਜ ਦੀ ਬੁਨਿਆਦੀ ਸਰਗਰਮੀ ਭਾਵ ਪੈਦਾਵਾਰੀ ਸਰਗਰਮੀ ਵਿੱਚ ਉਸਰਦੀ ਹੈ, ਜਿਸ ਵਿੱਚ ਲੱਗੇ ਲੋਕ ਆਪਸ ਵਿੱਚ ਆਪਣੀ ਇੱਛਾ ਤੋਂ ਅਜ਼ਾਦ ਕੁਝ ਨਿਸ਼ਚਤ ਸਮਾਜਕ ਸਬੰਧ ਸਥਾਪਤ ਕਰਦੇ ਹਨ। ਪਰ ਪਛਾਣਵਾਦੀ ਸਿਆਸਤ ਇਸ ਪਛਾਣ ‘ਤੇ ਕਦੀ ਜ਼ੋਰ ਨਹੀਂ ਦਿੰਦੀ। ਤੁਹਾਨੂੰ ਅਜਿਹੀਆਂ ਸਵੈਸੇਵੀ ਜਥੇਬੰਦੀਆਂ ਮਿਲ਼ ਜਾਣਗੀਆਂ ਜਿਹੜੀਆਂ ਜੇਂਡਰ, ਜਾਤ, ਖੇਤਰੀ, ਜਾਂ ਭਾਸ਼ਾਈ ਪਛਾਣ ਦੇ ਅਧਾਰ ‘ਤੇ ਬਣੀਆਂ ਹੋਣ। ਪਰ ਤੁਹਾਨੂੰ ਅਜਿਹਾ ਕੋਈ ਐ.ਜੀ.ਓ. ਵਿਰਲੇ ਹੀ ਮਿਲ਼ੇਗਾ ਜਿਹੜਾ ਮਜ਼ਦੂਰ ਐਨ.ਜੀ.ਓ. ਹੋਵੇਗਾ!…

(ਲੇਖ ਪਡ਼ਨ ਲਈ ਕਲਿਕ ਕਰੋ)

“ਪ੍ਰਤੀਬੱਧ”, ਅੰਕ 20, ਸਤੰਬਰ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s