ਜੋਜ਼ਫ ਵੇਡੇਮੇਅਰ ਨੂੰ ਜੈਨੀ ਮਾਰਕਸ ਦਾ ਖ਼ਤ 20 ਮਈ, 1850

jenny marx

(5 ਮਈ ਨੂੰ ਸੰਸਾਰ ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕ, ਮਹਾਨ ਦਾਰਸ਼ਨਿਕ, ਮਹਾਨ ਰਾਜਨੀਤੀਵਾਨ, ਸਮਾਜ ਵਿਗਿਆਨਕ, ਮਜ਼ਦੂਰ ਜਥੇਬੰਦਕ ਅਤੇ ਉਹਨਾਂ ਦੇ ਦੋਸਤ ਅਤੇ ਜੁਝਾਰ ਸਾਥੀ ਫਰੈਡਰਿਕ ਏਂਗਲਜ਼ ਦੇ ਸ਼ਬਦਾਂ ‘ਚ ਕਹਿਣਾ ਹੋਵੇ ਤਾਂ ‘ਇਸ ਸਭ ਤੋਂ ਉੱਪਰ ਇੱਕ ਮਹਾਨ ਇਨਕਲਾਬੀ’ ਕਾਰਲ ਮਾਰਕਸ ਦਾ ਜਨਮ ਦਿਨ ਹੈ। ਉਹ ਮਹਾਂ ਮਨੁੱਖ ਜਿਸ ਨੇ ਮਨੁੱਖਤਾ ਦੀ ਮੁਕਤੀ ਲਈ ਇੱਕ ਰਹਿਨੁਮਾ ਵਿਗਿਆਨਕ ਸਿਧਾਂਤ ਦੀ ਨੀਂਹ ਰੱਖੀ ਸੀ। ਆਪਣੇ ਦਿਲ ਵਿੱਚ ਸਾਰੇ ਸੰਸਾਰ ਦੇ ਕਿਰਤੀ ਕਾਮਿਆਂ ਦੀ ਅਥਾਹ ਮੁਹੱਬਤ ਰੱਖਦੇ ਹੋਏ, ਉਹ ਦਿਨ ਰਾਤ ਉਹਨਾਂ ਦੀ ਮੁਕਤੀ ਦੇ ਨਵੇਂ ਨਵੇਂ ਰਾਹਾਂ ਦੀ ਖੋਜ ਅਤੇ ਇਸ ਲਈ ਅਮਲੀ ਸਰਗਰਮੀਆਂ ‘ਚ ਲੱਗੇ ਰਹਿੰਦੇ। ਆਪਣਾ ਸਾਰਾ ਜੀਵਨ, ਆਪਣੀ ਸਾਰੀ ਪ੍ਰਤਿਭਾ ਉਹਨਾਂ ਕਿਰਤੀ ਮਨੁੱਖਾਂ ਦੀ ਮੁਕਤੀ ਨੂੰ ਅਰਪਿਤ ਕਰ ਦਿੱਤਾ ਸੀ। ਇਹ ਕੰਡਿਆਲਾ ਮਾਰਗ ਜੋ ਉਹਨਾਂ ਚੁਣਿਆਂ ਸੀ, ‘ਤੇ ਚੱਲਦਿਆਂ ਉਹਨਾਂ ਖੁਦ ਸਾਰੀ ਉਮਰ ਅਥਾਹ ਮੁਸੀਬਤਾਂ ਝੱਲੀਆਂ। ਇੱਥੇ ਅਸੀਂ ਉਹਨਾਂ ਦੀ ਪਤਨੀ ਜੈਨੀ ਮਾਰਕਸ ਦਾ ਇੱਕ ਖੱਤ ਛਾਪ ਰਹੇ ਹਾਂ, ਜਿਸ ਵਿੱਚ ਉਸ ਮਹਾਂ ਮਨੁੱਖ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਘਾਲ਼ੀ ਅਥਾਹ ਘਾਲਣਾ ਦੀ ਇੱਕ ਝਲਕ ਮਿਲ਼ਦੀ ਹੈ। —ਸੰਪਾਦਕ)

ਪਿਆਰੇ ਸ਼੍ਰੀ ਵੇਡੇਮੇਅਰ,

ਉਦੋਂ ਨੂੰ ਇੱਕ ਸਾਲ ਹੋਣ ਵਾਲ਼ਾ ਹੈ ਜਦੋਂ ਮੈਨੂੰ ਤੁਹਾਡੀ ਤੇ ਤੁਹਾਡੀ ਪਿਆਰੀ ਪਤਨੀ ਦੀ ਏਨੀ ਮਿੱਤਰਤਾ-ਭਰੀ ਤੇ ਹਾਰਦਿਕ ਮੇਜ਼ਬਾਨੀ ਪ੍ਰਾਪਤ ਹੋਈ ਸੀ, ਜਦੋਂ ਤੁਹਾਡੇ ਕੋਲ਼ ਰਹਿੰਦਿਆਂ ਮੈਂ ਘਰ ਵਰਗਾ ਅਰਾਮ ਮਹਿਸੂਸ ਕੀਤਾ ਸੀ। ਇਸ ਸਾਰੇ ਸਮੇਂ ਵਿੱਚ ਮੈਂ ਆਪਣੀ ਹੋਂਦ ਦਾ ਕੋਈ ਨਿਸ਼ਾਨ ਨਹੀਂ ਪ੍ਰਗਟ ਕੀਤਾ। ਤੁਹਾਡੀ ਪਤਨੀ ਨੇ ਮੈਨੂੰ ਕਿੰਨੀ ਅਪਣੱਤ ਨਾਲ਼ ਖ਼ਤ ਲਿਖਿਆ, ਪਰ ਮੈਂ ਉੱਤਰ ਨਹੀਂ ਦਿੱਤਾ ਤੇ ਤੁਹਾਡੇ ਬੱਚੇ ਦੇ ਜਨਮ ਦੀ ਖ਼ਬਰ ਸੁਣ ਕੇ ਵੀ ਮੈਂ ਚੁੱਪ ਰਹੀ। ਮੇਰੀ ਇਹ ਚੁੱਪ ਮੇਰੇ ਲਈ ਅਕਸਰ ਬੋਝਲ ਰਹੀ ਹੈ ਪਰ ਬਹੁਤਾ ਸਮਾਂ ਮੈਂ ਲਿਖਣ ਤੋਂ ਅਸਮਰੱਥ ਰਹੀ ਹਾਂ ਅਤੇ ਅੱਜ ਵੀ ਮੈਨੂੰ ਔਖਾ ਲੱਗ ਰਿਹਾ ਹੈ, ਬਹੁਤ ਔਖਾ!…

(ਲੇਖ ਪਡ਼ਨ ਲਈ ਕਲਿਕ ਕਰੋ)

“ਪ੍ਰਤੀਬੱਧ”, ਅੰਕ 15,  ਮਈ – 2011 ਵਿਚ ਪ੍ਰਕਾਸ਼ਿ

 

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s