ਪ੍ਰਚੂਨ ਵਪਾਰ ਖੇਤਰ ‘ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐਫ. ਡੀ. ਆਈ) ਦਾ ਮਸਲਾ

fdi1ਬੀਤੇ ਦਿਨੀਂ ਕਾਂਗਰਸ ਦੀ ਅਗਵਾਈ ਵਾਲ਼ੀ ਕੇਂਦਰ ਸਰਕਾਰ ਵਲੋਂ ਭਾਰਤ ਦੇ ਪ੍ਰਚੂਨ ਵਪਾਰ ਖੇਤਰ ਨੂੰ ਵਿਦੇਸ਼ੀ ਪੂੰਜੀ ਲਈ ਖੋਲ੍ਹਣ ਦਾ ਲਿਆ ਫੈਸਲਾ ਕਾਫੀ ਚਰਚਾ ‘ਚ ਰਿਹਾ। ਕਾਂਗਰਸੀ ਸਰਕਾਰ ਨੇ ਪ੍ਰਚੂਨ ਵਪਾਰ ਵਿੱਚ ਸਿੰਗਲ ਬਰਾਂਡ ਵਿੱਚ 100% ਅਤੇ ਮਲਟੀ(ਬਹੁ) ਬਰਾਂਡ ਪ੍ਰਚੂਨ ਵਪਾਰ ਵਿੱਚ 51% ਵਿਦੇਸ਼ੀ ਪੂੰਜੀ ਨੂੰ ਮਨਜ਼ੂਰੀ ਦਿੱਤੀ ਸੀ। ਸਰਕਾਰ ਦੇ ਇਸ ਫੈਸਲੇ ਦਾ ਸਰਕਾਰ ਦੇ ਭਾਈਵਾਲਾਂ (ਯੂ.ਪੀ. ਏ. ਦੇ ਜੋਟੀਦਾਰ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਅਤੇ ਕਰੁਣਾਨਿਧੀ ਦੀ ਡੀ. ਐਮ. ਕੇ) ਤੋਂ ਇਲਾਵਾ ਪ੍ਰਮੁੱਖ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਅਤੇ ਸੰਸਦੀ ਖੱਬੀਆਂ ਪਾਰਟੀਆਂ  ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਈ ਇਨਕਲਾਬੀ ਖੱਬੇ ਪੱਖੀ ਗਰੁੱਪਾਂ/ਪਾਰਟੀਆਂ ਅਤੇ ਉਹਨਾਂ ਦੀਆਂ ਜਨਤਕ ਜਥੇਬੰਦੀਆਂ ਨੇ ਵੀ ਇਸ ਰੌਲ਼ੇ ਰੱਪੇ ਵਿੱਚ ਭਾਰਤ ਦੇ ਵਪਾਰੀਆਂ ਦੇ ਮੋਢੇ ਨਾਲ਼ ਮੋਢਾ ਲਾਉਣ ਦੀ ਕੋਸ਼ਿਸ਼ ਕੀਤੀ। ਦੇਸ਼ ਵਿੱਚ ਵੱਖ ਵੱਖ ਥਾਵਾਂ ਤੇ ਵਪਾਰਕ ਜਥੇਬੰਦੀਆਂ ਨੇ ਸਰਕਾਰ ਦੇ ਇਸ ਫੈਸਲੇ ਵਿਰੁੱਧ ਧਰਨੇ ਮੁਜ਼ਾਹਰੇ ਕੀਤੇ। ਇਸ ਵਿਰੋਧ, ਖਾਸਕਰ ਸਰਕਾਰ ਦੇ ਭਾਈਵਾਲਾਂ ਅਤੇ ਵਿਰੋਧੀ ਸੰਸਦੀ ਪਾਰਟੀਆਂ ਦੇ ਵਿਰੋਧ ਕਾਰਨ ਇੱਕ ਵਾਰ ਤਾਂ ਕਾਂਗਰਸ ਸਰਕਾਰ ਨੇ ਆਪਣੇ ਇਸ ਫੈਸਲੇ ‘ਤੇ ਅਮਲ ਰੋਕ ਦਿੱਤਾ ਹੈ। ਹੁਣ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਮੁੱਦੇ ਉੱਪਰ ਆਮ ਸਹਿਮਤੀ ਬਣਾ ਕੇ ਹੀ ਇਸ ਉੱਪਰ ਅਮਲ ਨੂੰ ਅੱਗੇ ਤੋਰੇਗੀ। ਜਿਥੋਂ ਤੱਕ ਸੰਸਦੀ ਪਾਰਟੀਆਂ (ਖੱਬੀਆਂ ਪਾਰਟੀਆਂ ਸਮੇਤ) ਦੇ, ਪ੍ਰਚੂਨ ਵਪਾਰ ਖੇਤਰ ‘ਚ ਵਿਦੇਸ਼ੀ ਪੂੰਜੀ ਨਿਵੇਸ਼ ਦੇ ਵਿਰੋਧ ਦਾ ਸਵਾਲ ਹੈ, ਇਹ ਵਿਰੋਧ ਰਸਮੀ ਹੈ। ਭਾਰਤੀ ਹਾਕਮ ਜਮਾਤ ਵਲੋਂ ਆਪਣੀਆਂ ਉਦਾਰੀਕਰਨ…

(ਲੇਖ ਪਡ਼ਨ ਲਈ ਕਲਿਕ ਕਰੋ)

Advertisements

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s