1857, ਸ਼ੁਰੂਆਤੀ ਦੇਸ਼ਭਗਤੀ ਅਤੇ ਪ੍ਰਗਤੀਸ਼ੀਲਤਾ —ਦੀਪਾਯਨ ਬੋਸ

viroh 1857 1

1857 ‘ਤੇ ਖ਼ਾਸ ਕਰਕੇ ਪਿਛਲੇ ਪੰਜਾਹ ਸਾਲਾਂ ਦੌਰਾਨ, ਮਾਰਕਸਵਾਦੀ ਵਿਦਵਾਨਾਂ ਅਤੇ ਇਤਿਹਾਸਕਾਰਾਂ ਨੇ ਕਾਫੀ ਕੁਝ ਲਿਖਿਆ ਹੈ। ਪਹਿਲਾਂ ਜਿਨ੍ਹਾਂ ਮਾਰਕਸਵਾਦੀਆਂ ‘ਚ ਮਾਰਕਸ ਦੀਆਂ ਭਾਰਤ ਸੰਬੰਧੀਂ ਧਾਰਨਾਵਾਂ ਤੋਂ ਹੀ ਇਤਿਹਾਸਕ ਮੁਲਾਂਕਣ ਦਾ ਆਪਣਾ ਚੌਖਟਾ ਨਿਰਧਾਰਤ ਕਰਨ ਦੀ ਆਦਤ ਸੀ, ਉਨ੍ਹਾਂ ਦੀ ਪਹੁੰਚ 1857 ਨੂੰ ਲੈ ਕੇ ਅਕਸਰ ਅਸਪਸ਼ਟ ਜਾਂ ਵਿਰੋਧਤਾਈਆਂ ਭਰਪੂਰ ਹੁੰਦੀ ਸੀ। ਬਾਅਦ ਦੇ ਮਾਰਕਸਵਾਦੀਆਂ ਵਿਚ ਤੱਥਾਂ ਦੀ ਬਹੁਤਾਤ ਜਾਂ ਸੱਤਹੀਪਨ ਦੀ ਪ੍ਰਵਿਰਤੀ ਹਾਵੀ ਰਹੀ ਹੈ। ਜਾਂ ਤਾਂ ਤੱਥਾਂ ਦੀ ਮਨਮਰਜੀ ਦੀ ਚੋਣ ਦੇ ਅਧਾਰ ‘ਤੇ ਸਿੱਟੇ ਕੱਢੇ ਜਾਂਦੇ ਰਹੇ ਹਨ, ਜਾਂ ਫਿਰ ਸਾਰੇ ਤੱਥ ਦੇਣ ਦੇ ਬਾਵਜੂਦ ਆਮ ਸੂਤਰੀਕਰਨ ਤੋਂ ਬਚਿਆ ਜਾਂਦਾ ਰਿਹਾ ਹੈ ਅਤੇ ਜਾਂ ਫਿਰ ਇਸ ਇਤਿਹਾਸਕ ਮਹਾਂ ਘਟਨਾ ਦੇ ਕਿਸੇ ਇੱਕ ਪੱਖ ਜਾਂ ਕੁਝ ਪੱਖਾਂ ‘ਤੇ ਵਿਚਾਰ ਕਰਕੇ ਬੁੱਤਾ ਸਾਰ ਲਿਆ ਜਾਂਦਾ ਹੈ।

ਭਾਰਤੀ ਇਤਿਹਾਸ ਸੰਬੰਧੀਂ ਵੱਖ ਵੱਖ ਬਹਿਸਾਂ ਵਿਚ ਯੂਰੋਕੇਂਦਰਤਾ ਦਾ ਵਿਰੋਧ ਕਰਦੇ ਹੋਏ ਆਮ ਤੌਰ ‘ਤੇ ਯੂਰੋਕੇਂਦਰਤਾ ਦੇ ਸ਼ਿਕਾਰ ਹੋ ਜਾਣ ਦੀ ਪ੍ਰਵਿਰਤੀ ਦੇਖਣ ਨੂੰ ਮਿਲਦੀ ਹੈ ਅਤੇ 1857 ਦੇ ਸੰਦਰਭ ਵਿਚ ਵੀ ਅਜਿਹਾ ਹੀ ਹੁੰਦਾ ਰਿਹਾ ਹੈ। ਯੂਰੋਪ ਵਿਚ, ਖਾਸ ਕਰਕੇ ਪੱਛਮੀ ਯੂਰੋਪ ਵਿਚ ਪੂੰਜੀਵਾਦ ਦਾ ਵਿਕਾਸ ਮਾਰਗ ‘ਪੁਨਰਜਾਗਰਣ-ਪ੍ਰਬੋਧਨ-ਇਨਕਲਾਬ’ (‘ਰਿਨੇਸਾਂ-ਇਨਲਾਈਟੇਨਮੈਂਟ-ਰੈਵੋਲੂਸ਼ਨ’) ਦਾ ਕ੍ਰਮ ਸੀ। ਬਸਤੀਵਾਦੀ ਭਾਰਤ ਵਿਚ ਵੀ ਇਸੇ ਦੀ ਬਰਾਬਰੀ ਵਾਲਾ ਜਾਂ ਪ੍ਰਤੀਰੂਪ ਲੱਭਦੇ ਹੋਏ ਕੁੱਝ ਸੁਧਾਰਵਾਦੀਆਂ ਰਾਸ਼ਟਰਵਾਦੀਆਂ ਤੋਂ ਲੈ ਕੇ ਮਾਰਕਸਵਾਦੀ ਇਤਿਹਾਸਕਾਰਾਂ ਤੱਕ ਨੇ ‘ਬੰਗਾਲ ਰਿਨੇਸਾਂ’ ਦੀ ਖੋਜ ਤੱਕ ਕਰ ਦਿੱਤੀ, ਤਾਂ ਹਿੰਦੀ ਪੱਟੀ ਦੇ ਗੌਰਵ ਦੀ ਕਿਸੇ ਵੀ ਤਰ੍ਹਾਂ ਨਾਲ ਸਥਾਪਨਾ ਦੇ ਲਈ ਵਿਅਕੁਲ ਰਾਮ ਵਿਲਾਸ ਸ਼ਰਮਾਂ ਨੇ ਹਿੰਦੀ ਨਵ ਜਾਗਰਣ ਦੀ ਧਾਰਨਾ ਪੇਸ਼ ਕਰ ਦਿੱਤੀ ਅਤੇ 1857 ਦੇ ਮਹਾਂ ਸੰਗ੍ਰਾਮ ਨੂੰ ਉਸਦਾ ਅਰੰਭਕ ਨੁਕਤਾ ਐਲਾਨ ਦਿੱਤਾ। ਇਨ੍ਹਾਂ ਧਾਰਨਾਵ ਦੀਆਂ ਵਿਰੋਧਤਾਈਆਂ ਅਤੇ ਇਨ੍ਹਾਂ ਵਿਚ ਮੌਜੂਦ ਅੰਤਰਮੁਖਤਾ ਅਤੇ ਅਧਿਆਤਮਵਾਦ ਦਾ ਵਿਸ਼ਲੇਸਣ ਇੱਕ ਵੱਖਰੇ ਲੇਖ ਦਾ ਵਿਸ਼ਾ ਹੈ ਅਤੇ ਪ੍ਰਦੀਪ ਸਕਸੈਨਾ ਨੇ ਇਹ ਮਹੱਤਵਪੂਰਨ ਜਿੰਮੇਵਾਰੀ ਆਪਣੀ ਕਿਤਾਬ ‘1857 ਅਤੇ ਨਵ ਜਾਗਰਣ ਦੇ ਸੁਆਲ’ ਵਿਚ ਕਾਫੀ ਹੱਦ ਤੱਕ ਸਫਲਤਾ ਨਾਲ਼ ਨਿਭਾਈ ਹੈ। ਰਾਸ਼ਟਰੀ ਗੌਰਵ ਦੀ ਸਥਾਪਨਾ ਦੇ ਲਈ, ਭਾਰਤੀ ਇਤਿਹਾਸ ਵਿਚ ਯੂਰੋਪੀ ਇਤਿਹਾਸ ਦਾ ਪ੍ਰਤੀਰੂਪ ਘੜਦੇ ਹੋਏ ਉਪਰੋਕਤ ਕਿਸਮ ਦੇ ਵਿਦਵਾਨ ਇਸ ਗੱਲ ‘ਤੇ ਧਿਆਨ ਨਹੀਂ ਦਿੰਦੇ ਕਿ ਪੂੰਜੀਵਾਦੀ ਵਿਕਾਸ ਦਾ ਰਾਹ ਅਤੇ ਪ੍ਰਕਿਰਤੀ ਬਸਤੀਆਂ ਵਿਚ ਯੂਰੋਪੀ ਮਹਾਂਦੀਪ ਨਾਲੋਂ ਕਾਫੀ ਭਿੰਨ ਸੀ ਅਤੇ ਵੱਖਰੀਆਂ-ਵੱਖਰੀਆਂ ਇਤਿਹਾਸਕ ਵਿਸ਼ੇਸ਼ਤਾਵਾਂ ਦੇ ਅਨੁਸਾਰ ਏਸ਼ੀਆ, ਅਫਰੀਕਾ, ਲਾਤੀਨੀ ਅਮਰੀਕਾ ਦੇ ਦੇਸ਼ਾਂ ਵਿਚ ਵੀ ਇਸ ਸੰਦਰਭ ਵਿਚ ਬੁਨਿਆਦੀ ਭਿੰਨਤਾਵਾਂ ਸਨ। ਭਿੰਨਤਾਵਾਂ ਇਸ ਹਿਸਾਬ ਨਾਲ ਸਨ ਕਿ ਕਿਹੜਾ ਦੇਸ਼ ਕਿਹੜੇ ਦੇਸ਼ ਦੀ ਬਸਤੀ ਸੀ, ਕਿਉਂਕਿ ਸਾਰੇ ਬਸਤੀਵਾਦੀਆਂ ਦੀਆਂ ਨੀਤੀਆਂ ਇੱਕ ਸਮਾਨ ਨਹੀਂ ਸਨ। ਉਪਰੋਕਤ ਇਤਿਹਾਸਕਾਰ ਅਤੇ ਵਿਦਵਾਨ ਇਸ ਤੱਥ ਵਲ ਵੀ ਧਿਆਨ ਨਹੀਂ ਦਿੰਦੇ ਕਿ ਰੂਸ ਵਿਚ, ਕੁਝ ਪੂਰਬੀ ਯੂਰੋਪੀ ਦੇਸ਼ਾਂ ਵਿਚ ਅਤੇ ਜਪਾਨ ਵਿਚ ਵੀ, ਪੂੰਜੀਵਾਦੀ ਵਿਕਾਸ ਦਾ ਰਸਤਾ ਹੂ-ਬ-ਹੂ ‘ਪੁਨਰਜਾਗਰਣ-ਪ੍ਰਬੋਧਨ-ਇਨਕਲਾਬ’ ਦਾ ਰਸਤਾ ਨਹੀਂ ਸੀ। ਇਨ੍ਹਾਂ ਦੇਸ਼ਾਂ ਵਿਚ ਪੁਨਰਜਾਗਰਣ ਅਤੇ ਪ੍ਰਬੋਧਨ ਦੀ ਥਾਂ ‘ਤੇ ਸਮਾਜਿਕ-ਸੱਭਿਆਚਾਰਕ ਵਿਚਾਰਧਾਰਾਕ ਲਹਿਰਾਂ ਦੇ ਹੋਰ ਰੂਪ ਵਿਚ ਦੇਖਣ ਨੂੰ ਮਿਲਦੇ ਹਨ। ਯੂਰੋਪੀ ਪੁਨਰ ਜਾਗਰਣ ਅਤੇ ਪ੍ਰਬੋਧਨ ਦੇ ਅੰਸ਼ ਇਹਨਾਂ ਲਹਿਰਾਂ ਵਿਚ ਅਲਗ ਢੰਗ ਨਾਲ ਸ਼ਾਮਲ ਹੋਏ ਸਨ। ਹਰ ਥਾਂ ‘ਤੇ ਪੂੰਜੀਵਾਦ ਇਨਕਲਾਬ ਦੇ ਰਾਹੀਂ ਆਇਆ ਵੀ ਨਹੀਂ। ਕਿਤੇ ਇਹ ‘ਹੇਠਾਂ ਤੋਂ’ ਅਤੇ (ਮਾਰਕਸ ਦੇ ਸ਼ਬਦਾਂ ਵਿਚ) ”ਇਨਕਲਾਬੀ ਢੰਗ ਨਾਲ” ਆਇਆ ਤਾਂ ਕਿਤੇ ‘ਉਪਰੋਂ’ ਜਾਂ ‘ਕ੍ਰਮਵਾਰ ਵਿਕਾਸ’ ਦੀ ਪ੍ਰਕਿਰਿਆ ਵਿਚ ਜਾਂ ਗੈਰ-ਇਨਕਲਾਬੀ ਢੰਗ ਨਾਲ ਵਿਕਸਤ ਹੋਇਆ। ਜਿੱਥੇ ਇਹ ਦੂਜੇ ਢੰਗ ਨਾਲ ਆਇਆ, ਉੱਥੇ ਪੂੰਜੀਵਾਦ ਦਾ ਖ਼ਾਸਾ ਵਧੇਰੇ ਲੋਕ ਵਿਰੋਧੀ ਸੀ, ਉੱਥੋਂ ਦੇ ਰਾਜ ਅਤੇ ਸਮਾਜ ਵਿਚ ਜਮਹੂਰੀਅਤ ਦੇ ਤੱਤ ਬਹੁਤ ਘੱਟ ਸਨ, ਉੱਥੇ ਪੂੰਜੀਵਾਦੀ ਉਤਪਾਦਨ ਸੰਬੰਧਾਂ ਦੇ ਬਾਵਜੂਦ ਉਨ੍ਹਾਂ ਦੇ ਹੇਠਾਂ ਪੂਰਵ-ਪੂੰਜੀਵਾਦੀ ਸੰਰਚਨਾਵਾਂ ਦੀ ਮੌਜੂਦਗੀ ਬਣੀ ਹੋਈ ਸੀ ਅਤੇ ਉੱਥੇ ਪੂਰਵ-ਪੂੰਜੀਵਾਦੀ ਉੱਚ-ਉਸਾਰ ਨੂੰ…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 07, ਜੁਲਾਈ-ਦਸੰਬਰ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s